August 13, 2026 17:10:59

ਪਾਰਲੀਮੈਂਟ ਬੈਡਮਿੰਟਨ ਚੈਂਪੀਅਨਸ਼ਿਪ; ਮੀਤ ਹੇਅਰ ਨੇ ਤਿੰਨ ਖ਼ਿਤਾਬ ਜਿੱਤੇ

Aug10,2026 | Meenu Galhotra | Chandigarh

ਨਵੀਂ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਆਫ ਇੰਡੀਆ ਵਿਖੇ ਖੇਡੀ ਗਈ ਛੇਵੀਂ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨ ਵਰਗਾਂ ਦੇ ਖਿਤਾਬ ਜਿੱਤੇ ਜਦੋਂਕਿ ਇੱਕ ਵਰਗ ਵਿੱਚ ਉਪ ਜੇਤੂ ਰਿਹਾ।
ਮੀਤ ਹੇਅਰ ਨੇ ਸੰਸਦ ਮੈਂਬਰ ਪੁਰਸ਼ ਸਿੰਗਲਜ਼ ਦੇ ਫ਼ਾਈਨਲ ਵਿੱਚ ਉਦੈ ਸ੍ਰੀਨਿਵਾਸ ਨੂੰ 11-21, 21-17 ਤੇ 22-20 ਨਾਲ ਹਰਾ ਕੇ ਖਿਤਾਬ ਜਿੱਤਿਆ। ਸੰਸਦ ਮੈਂਬਰ ਪੁਰਸ਼ ਡਬਲਜ਼ ਦੇ ਫ਼ਾਈਨਲ ਵਿੱਚ ਮੀਤ ਹੇਅਰ ਨੇ ਕੇ.ਡੀ. ਸਿੰਘ ਨਾਲ ਮਿਲ ਕੇ ਆਗਾ ਸਈਅਦ ਰੁਹੇਲਾ ਤੇ ਮੇਧਾ ਰਘੂਨੰਦੀ ਰੈਡੀ ਨੂੰ 21-13, 18-21 ਤੇ 21-14 ਨਾਲ ਹਰਾ ਕੇ ਖਿਤਾਬ ਜਿੱਤਿਆ। ਸੰਸਦ ਮੈਂਬਰ ਅਤੇ ਪਾਰਟਨਰਜ਼ ਡਬਲਜ਼ ਦੇ ਫ਼ਾਈਨਲ ਵਿੱਚ ਮੀਤ ਹੇਅਰ ਤੇ ਬਿਪਲਬ ਮਿਸ਼ਰਾ ਨੇ ਅਰਸ਼ਦ ਖਾਨ ਤੇ ਰਾਜੀਵ ਪ੍ਰਤਾਪ ਰੂਡੀ ਨੂੰ 21-10 ਤੇ 21-16 ਨਾਲ ਹਰਾਇਆ। ਸੰਸਦ ਮੈਂਬਰ ਮਿਕਸਡ ਡਬਲਜ਼ ਵਿੱਚ ਮੀਤ ਹੇਅਰ ਤੇ ਰੰਜੀਤਾ ਰੰਜਨ ਉਪ-ਜੇਤੂ ਰਹੇ।
ਮੀਤ ਹੇਅਰ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਸੰਸਦ ਮੈਂਬਰਾਂ ਲਈ ਖੇਡਾਂ ਨਾਲ ਜੁੜਨ, ਆਪਸੀ ਸਾਂਝ ਵਧਾਉਣ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਸੀ। ਇਸ ਯਾਦਗਾਰ ਖੇਡ ਸਮਾਗਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੈਂਪੀਅਨਸ਼ਿਪ ਵਿੱਚ ਵੀ ਮੀਤ ਹੇਅਰ ਨੇ ਪੰਜ ਖਿਤਾਬ ਜਿੱਤੇ ਸਨ।

National-Parliamentarians-Badminton-Championship-Meet-Hayer-Wins-Three-Titles


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead