November 3, 2026 01:39:47

ਏਸ਼ੀਅਨ ਚੈਂਪੀਅਨਜ਼ ਟਰਾਫੀ; ਲੀਗ ਸਟੇਜ ਆਖ਼ਰੀ ਦੌਰ ਚ ਦਾਖਲ

Oct31,2026 | Meenu Galhotra | Chandigarh

*ਭਾਰਤ ਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀ ਫ਼ਾਈਨਲ ਵਿੱਚ ਜਗ੍ਹਾਂ ਪੱਕੀ ਕੀਤੀ*

*ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਪੰਜ ਗੋਲਾਂ ਨਾਲ ਚੱਲ ਰਿਹਾ ਹੈ ਟਾਪ ਸਕੋਰਰ*

*1 ਤੇ 2 ਨਵੰਬਰ ਨੂੰ ਜਲੰਧਰ ਵਿਖੇ ਆਖਰੀ ਕੁੱਲ ਛੇ ਲੀਗ ਮੈਚ ਖੇਡੇ ਜਾਣਗੇ*

*4 ਤੇ 5 ਨਵੰਬਰ ਨੂੰ ਮੋਹਾਲੀ ਵਿਖੇ ਨਾਕ ਆਊਟ ਸਟੇਜ ਦੇ ਮੈਚ ਖੇਡੇ ਜਾਣਗੇ*


ਪੰਜਾਬ ਦੀ ਧਰਤੀ ਉਤੇ ਪਹਿਲੇ ਵਾਰ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਜਲੰਧਰ ਵਿਖੇ ਹੋਣ ਵਾਲੀ ਲੀਗ ਸਟੇਜ ਅੱਧ ਪਾਰ ਕਰਕੇ ਆਖ਼ਰੀ ਦੌਰ ਵਿੱਚ ਪਹੁੰਚ ਗਈ ਹੈ। ਹਰ ਟੀਮ ਤਿੰਨ-ਤਿੰਨ ਲੀਗ ਮੈਚ ਖੇਡ ਲਏ ਹਨ ਜਦੋਂਕਿ ਦੋ-ਦੋ ਲੀਗ ਮੈਚ ਬਾਕੀ ਹਨ। 1 ਤੇ 2 ਨਵੰਬਰ ਨੂੰ ਬਾਕੀ ਰਹਿੰਦੇ ਲੀਗ ਮੈਚ ਖੇਡੇ ਜਾਣਗੇ। ਭਾਰਤ ਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀ ਫ਼ਾਈਨਲ ਵਿੱਚ ਜਗ੍ਹਾਂ ਪੱਕੀ ਕਰ ਲਈ ਹੈ। ਗੋਲ ਸਕੋਰਰਾਂ ਦੀ ਸੂਚੀ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਪੰਜ ਗੋਲਾਂ ਨਾਲ ਟਾਪ ਸਕੋਰਰ ਚੱਲ ਰਿਹਾ ਹੈ।
ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਅੱਜ ਸਾਰੀਆਂ ਟੀਮਾਂ ਲਈ ਆਰਾਮ ਦਾ ਦਿਨ ਸੀ ਅਤੇ ਕੋਈ ਵੀ ਮੈਚ ਨਹੀਂ ਖੇਡਿਆ। ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੀਆਂ ਟੀਮਾਂ ਨੇ ਅਭਿਆਸ ਜ਼ਰੂਰ ਕੀਤਾ। ਲੀਗ ਸਟੇਜ ਦੇ ਆਖਰੀ ਦਿਨਾਂ ਵਿੱਚ 1 ਨਵੰਬਰ ਨੂੰ ਦੱਖਣੀ ਕੋਰੀਆ ਤੇ ਬੰਗਲਾਦੇਸ਼, ਚੀਨ ਤੇ ਜਾਪਾਨ, ਭਾਰਤ ਤੇ ਮਲੇਸ਼ੀਆ ਅਤੇ 2 ਨਵੰਬਰ ਨੂੰ ਚੀਨ ਤੇ ਬੰਗਲਾਦੇਸ਼, ਮਲੇਸ਼ੀਆ ਤੇ ਜਾਪਾਨ ਅਤੇ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਮੈਚ ਕ੍ਰਮਵਾਰ ਢਾਈ ਵਜੇ, ਪੌਣੇ ਪੰਜ ਵਜੇ ਅਤੇ ਸ਼ਾਮ ਸੱਤ ਵਜੇ ਖੇਡੇ ਖੇਡੇ ਜਾਣਗੇ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਲੀਗ ਮੈਚਾਂ ਵਿੱਚ ਮੇਜ਼ਬਾਨ ਭਾਰਤ ਤੇ ਮਲੇਸ਼ੀਆ ਨੇ ਹੁਣ ਤੱਕ ਖੇਡੇ ਤਿੰਨੇ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਜਗ੍ਹਾਂ ਪੱਕੀ ਕਰ ਲਈ ਹੈ। ਅੰਕ ਸੂਚੀ ਵਿੱਚ ਭਾਰਤ ਬਿਹਤਰ ਗੋਲ ਔਸਤ ਨਾਲ ਪਹਿਲੇ ਸਥਾਨ ਉਤੇ ਚੱਲ ਰਿਹਾ ਹੈ ਜਦੋਂਕਿ ਮਲੇਸ਼ੀਆ ਦੂਜੇ ਸਥਾਨ ਉੱਪਰ ਹੈ।ਜਾਪਾਨ ਦੋ ਜਿੱਤਾਂ ਨਾਲ ਤੀਜੇ ਤੇ ਦੱਖਣੀ ਕੋਰੀਆ ਇੱਕ ਜਿੱਤ ਨਾਲ ਚੌਥੇ ਸਥਾਨ ਉੱਤੇ ਹੈ। ਚੀਨ ਤੇ ਬੰਗਲਾਦੇਸ਼ ਨੂੰ ਹਾਲੇ ਆਪਣੀ ਪਹਿਲੀ ਜਿੱਤ ਦੀ ਉਡੀਕ ਹੈ। ਛੇ ਟੀਮਾਂ ਵਿੱਚੋਂ ਪਹਿਲੀਆਂ ਚਾਰ ਟੀਮਾਂ ਸੈਮੀ ਫ਼ਾਈਨਲ ਵਿੱਚ ਪਹੁੰਚਣਗੀਆਂ ਅਤੇ ਲੀਗ ਦੌਰ ਵਿੱਚ ਪੰਜਵੇਂ ਤੇ ਛੇਵੇਂ ਸਥਾਨ ਉੱਤੇ ਆਉਣ ਵਾਲੀਆਂ ਟੀਮਾਂ ਪੰਜਵੀਂ ਪੁਜ਼ੀਸ਼ਨ ਲਈ ਖੇਡਣਗੀਆਂ। ਨਾਕ ਆਊਟ ਦੇ ਸਾਰੇ ਮੁਕਾਬਲੇ 4 ਤੇ 5 ਨਵੰਬਰ ਨੂੰ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਟੇਡੀਅਮ ਵਿਖੇ ਖੇਡੇ ਜਾਣਗੇ।
ਟੂਰਨਾਮੈਂਟ ਦੌਰਾਨ ਹੁਣ ਤੱਕ ਕੁੱਲ 9 ਮੈਚ ਖੇਡੇ ਜਾ ਚੁੱਕੇ ਹਨ ਅਤੇ ਕੋਈ ਵੀ ਮੈਚ ਡਰਾਅ ਨਹੀਂ ਜਿਸ ਕਾਰਨ ਹਰ ਮੈਚ ਦਾ ਨਤੀਜਾ ਨਿਕਲਿਆ ਹੈ। ਟੂਰਨਾਮੈਂਟ ਵਿੱਚ ਕੁੱਲ 54 ਗੋਲ ਹੋਏ ਜੋ ਕਿ ਪ੍ਰਤੀ ਮੈਚ ਛੇ ਗੋਲ ਔਸਤ ਚੱਲ ਰਹੀ ਹੈ। 54 ਗੋਲਾਂ ਵਿੱਚੋਂ 28 ਫੀਲਡ ਗੋਲ ਅਤੇ 23 ਪੈਨਲਟੀ ਕਾਰਨਰ ਜ਼ਰੀਏ ਹੋਏ ਹਨ ਜਦੋਂਕਿ ਤਿੰਨ ਗੋਲ ਪੈਨਲਟੀ ਸਟੋਰਕ ਨਾਲ ਹੋਇਆ ਹੈ।ਹਰ ਟੀਮ ਦੇ ਤਿੰਨ ਮੈਚਾਂ ਬਾਅਦ ਸਭ ਤੋਂ ਵੱਧ ਭਾਰਤ ਨੇ ਕੁੱਲ 22 ਗੋਲ ਕੀਤੇ ਹਨ ਜਦੋਂਕਿ ਭਾਰਤ ਸਿਰ ਤਿੰਨ ਗੋਲ ਹੋਏ ਹਨ। ਮਲੇਸ਼ੀਆ ਨੇ ਹੁਣ ਤੱਕ 14 ਗੋਲ ਕੀਤੇ ਹਨ ਤੇ ਆਪਣੇ ਸਿਰ 6 ਗੋਲ ਕਰਵਾਏ ਹਨ। ਜਾਪਾਨ ਨੇ ਹੁਣ ਤੱਕ 5 ਗੋਲ ਕੀਤੇ ਹਨ ਤੇ ਆਪਣੇ ਸਿਰ 6 ਗੋਲ ਕਰਵਾਏ ਹਨ। ਦੱਖਣੀ ਕੋਰੀਆ ਨੇ ਹੁਣ ਤੱਕ 5 ਗੋਲ ਕੀਤੇ ਹਨ ਤੇ ਆਪਣੇ ਸਿਰ 7 ਗੋਲ ਕਰਵਾਏ ਹਨ। ਚੀਨ ਨੇ ਹੁਣ ਤੱਕ 7 ਗੋਲ ਕੀਤੇ ਹਨ ਤੇ ਆਪਣੇ ਸਿਰ 12 ਗੋਲ ਕਰਵਾਏ ਹਨ ਜਦੋਂਕਿ ਬੰਗਲਾਦੇਸ਼ ਨੇ ਹੁਣ ਤੱਕ ਇੱਕ ਗੋਲ ਕੀਤੇ ਹਨ ਤੇ ਆਪਣੇ ਸਿਰ 20 ਗੋਲ ਕਰਵਾਏ ਹਨ। ਹੁਣ ਤੱਕ ਸਿਰਫ ਭਾਰਤ ਤੇ ਜਾਪਾਨ ਦੀ ਟੀਮ ਨੇ ਇੱਕ-ਇੱਕ ਮੈਚ ਵਿੱਚ ਕਲੀਨ ਸ਼ੀਟ ਰੱਖੀ ਹੈ ਜੋ ਕਿ ਦੋਵਾਂ ਟੀਮਾਂ ਨੇ ਬੰਗਲਾਦੇਸ਼ ਖਿਲਾਫ ਖੇਡਦਿਆਂ ਇੱਕ ਵੀ ਗੋਲ ਆਪਣੇ ਸਿਰ ਨਹੀਂ ਕਰਵਾਇਆ।
ਗੋਲ ਕਰਨ ਵਾਲੇ ਖਿਡਾਰੀਆਂ ਦਾ ਨਿੱਜੀ ਰਿਕਾਰਡ ਦੇਖੀਏ ਤਾਂ ਤਿੰਨ ਮੈਚਾਂ ਬਾਅਦ ਭਾਰਤ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜ ਗੋਲਾਂ ਨਾਲ ਟਾਪ ਸਕੋਰਰ ਚੱਲ ਰਿਹਾ ਹੈ ਜੋ ਕਿ ਪੰਜੇ ਗੋਲ ਪੈਨਲਟੀ ਕਾਰਨਰ ਉੱਪਰ ਕੀਤੇ ਹਨ।ਉਸ ਤੋਂ ਬਾਅਦ ਮਲੇਸ਼ੀਆ ਦੇ ਅਬੂ ਕਮਾਲ ਅਜ਼ਰਾਈ ਨੇ ਚਾਰ ਗੋਲ ਕੀਤੇ ਹਨ ਜਦੋਂਕਿ ਭਾਰਤ ਦੇ ਮਨਦੀਪ ਸਿੰਘ ਤੇ ਅਭਿਸ਼ੇਕ ਅਤੇ ਮਲੇਸ਼ੀਆ ਦੇ ਅਖੀਮਉੱਲਾ ਤੇ ਅਜ਼ੀਮੂਦੀਨ ਨੇ ਤਿੰਨ-ਤਿੰਨ ਗੋਲ ਕੀਤੇ ਹਨ। ਟੂਰਨਾਮੈਂਟ ਦੀ ਹੁਣ ਤੱਕ ਇਕਲੌਤੀ ਹੈਟ੍ਰਿਕ ਭਾਰਤ ਦੇ ਮਨਦੀਪ ਸਿੰਘ ਨੇ ਲਗਾਈ ਹੈ ਜੋ ਕਿ ਉਸ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਹੀ ਮੈਚ ਵਿੱਚ ਤਿੰਨ ਗੋਲ ਕਰਕੇ ਲਗਾਈ ਸੀ। ਭਾਰਤ ਦੇ ਹਾਰਦਿਕ ਸਿੰਘ, ਸੁਖਜੀਤ ਸਿੰਘ, ਜੁਗਰਾਜ ਸਿੰਘ ਤੇ ਦਿਲਪ੍ਰੀਤ ਸਿੰਘ, ਚੀਨ ਦੇ ਚੌਂਗਕੌਂਗ ਚੇਨ ਤੇ ਬੇਨਹਾਈ ਚੇਨ ਅਤੇ ਮਲੇਸ਼ੀਆ ਦੇ ਫੈਜ਼ਲ ਸਾਰੀ ਨੇ ਦੋ-ਦੋ ਗੋਲ ਕੀਤੇ ਹਨ। 19 ਖਿਡਾਰੀਆਂ ਨੇ ਇੱਕ-ਇੱਕ ਗੋਲ ਕੀਤਾ ਹੈ।ਹੁਣ ਤੱਕ ਕੁੱਲ 32 ਖਿਡਾਰੀ ਗੋਲ ਸਕੋਰਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ।
———

Asian-Champions-Trophy-Crosses-Half-Way-Enters-In-Final-Phase


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑